ਆਟਿਜ਼ਮ ਕੀ ਹੁੰਦਾ ਹੈ?

ਆਟਿਜ਼ਮ ਗ੍ਰਸਤ ਲੋਕ ਦੂਜੇ ਲੋਕਾਂ ਨਾਲੋਂ ਵੱਖਰੇ ਤਰੀਕੇ ਨਾਲ ਕੰਮ ਕਰ ਸਕਦੇ ਹਨ

ਆਟਿਜ਼ਮ ਗ੍ਰਸਤ ਲੋਕ:

 • ਦੂਜੇ ਲੋਕਾਂ ਨਾਲ ਸੰਚਾਰ ਅਤੇ ਗੱਲਬਾਤ ਕਰਨ ਵਿੱਚ ਔਖ ਮਹਿਸੂਸ ਕਰਦੇ ਹਨ
 • ਇਹ ਸਮਝਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ ਕਿ ਦੂਸਰੇ ਲੋਕ ਕਿਵੇਂ ਸੋਚਦੇ ਹਨ ਜਾਂ ਮਹਿਸੂਸ ਕਰਦੇ ਹਨ
 • ਉਹਨਾਂ ਨੂੰ ਚਮਕਦਾਰ ਲਾਈਟਾਂ ਜਾਂ ਉੱਚੀਆਂ ਆਵਾਜ਼ਾਂ, ਅਸ਼ਾਂਤ, ਤਣਾਅਪੂਰਨ ਜਾਂ ਅਸਹਿਜ ਲੱਗਦੀਆਂ ਹਨ
 • ਅਣਜਾਣ ਸਥਿਤੀਆਂ ਅਤੇ ਸਮਾਜਿਕ ਸਮਾਗਮਾਂ ਬਾਰੇ ਸੋਚ ਕੇ ਚਿੰਤਤ ਜਾਂ ਪਰੇਸ਼ਾਨ ਹੋ ਜਾਂਦੇ ਹਨ
 • ਜਾਣਕਾਰੀ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ
 • ਇੱਕੋ ਚੀਜ਼ਾਂ ਨੂੰ ਬਾਰ-ਬਾਰ ਸੋਚਦੇ ਹਨ

ਆਟਿਜ਼ਮ ਕੋਈ ਬਿਮਾਰੀ ਨਹੀਂ ਹੁੰਦੀ ਹੈ

ਆਟਿਜ਼ਮ ਗ੍ਰਸਤ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਈ ਰੋਗ ਜਾਂ ਬਿਮਾਰੀ ਹੈ। ਇਸਦਾ ਅਰਥ ਹੈ ਕਿ ਤੁਹਾਡਾ ਦਿਮਾਗ ਦੂਜੇ ਲੋਕਾਂ ਨਾਲੋਂ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ।

ਇਹ ਉਹ ਚੀਜ਼ ਹੈ ਜੋ ਤੁਹਾਡੇ ਅੰਦਰ ਪੈਦਾਇਸ਼ੀ ਹੈ ਜਾਂ ਜਦੋਂ ਤੁਸੀਂ ਜਵਾਨ ਹੋ ਜਾਂਦੇ ਹੋ ਤਾਂ ਪ੍ਰਗਟ ਹੋ ਜਾਂਦੀ ਹੈ।

ਜੇਕਰ ਤੁਹਾਨੂੰ ਆਟਿਜ਼ਮ ਹੈ, ਤਾਂ ਤੁਸੀਂ ਆਪਣੀ ਸਾਰੀ ਜ਼ਿੰਦਗੀ ਆਟਿਜ਼ਮ ਗ੍ਰਸਤ ਰਹਿੰਦੇ ਹੋ।

ਆਟਿਜ਼ਮ ਇਲਾਜ ਜਾਂ “ਉਪਚਾਰ” ਵਾਲੀ ਡਾਕਟਰੀ ਸਥਿਤੀ ਨਹੀਂ ਹੁੰਦੀ। ਪਰ ਕੁੱਝ ਲੋਕਾਂ ਨੂੰ ਕੁੱਝ ਚੀਜ਼ਾਂ ਵਿੱਚ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ।

ਆਟਿਜ਼ਮ ਵਾਲੇ ਲੋਕ ਪੂਰੀ ਜ਼ਿੰਦਗੀ ਜੀ ਸਕਦੇ ਹਨ

ਆਟਿਜ਼ਮ ਗ੍ਰਸਤ ਹੋਣਾ ਤੁਹਾਨੂੰ ਚੰਗੀ ਜ਼ਿੰਦਗੀ ਬਿਤਾਉਣ ਤੋਂ ਨਹੀਂ ਰੋਕਦਾ।

ਹਰ ਕਿਸੇ ਦੀ ਤਰ੍ਹਾਂ, ਆਟਿਜ਼ਮ ਗ੍ਰਸਤ ਲੋਕਾਂ ਵਿੱਚ ਗੁਣਾਂ ਦੇ ਨਾਲ ਉਹ ਚੀਜ਼ਾਂ ਵੀ ਹੁੰਦੀਆਂ ਹਨ ਜਿਸ ਲਈ ਉਹ ਸੰਘਰਸ਼ ਕਰਦੇ ਹਨ।

ਆਟਿਜ਼ਮ ਗ੍ਰਸਤ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਦੇ ਦੋਸਤ ਨਹੀਂ ਬਣਾ ਸਕਦੇ, ਸੰਬੰਧ ਨਹੀਂ ਬਣਾ ਸਕਦੇ ਹੋ ਜਾਂ ਨੌਕਰੀ ਨਹੀਂ ਲੈ ਸਕਦੇ। ਪਰ ਤੁਹਾਨੂੰ ਸ਼ਾਇਦ ਇਨ੍ਹਾਂ ਚੀਜ਼ਾਂ ਵਿੱਚ ਵਧੇਰੇ ਸਹਾਇਤਾ ਦੀ ਲੋੜ ਪਵੇ।

 

ਆਟਿਜ਼ਮ ਹਰੇਕ ਲਈ ਵੱਖਰਾ ਹੁੰਦਾ ਹੈ

ਆਟਿਜ਼ਮ ਇੱਕ ਸਪੈਕਟ੍ਰਮ ਹੈ। ਇਸਦਾ ਅਰਥ ਹੈ ਕਿ ਆਟਿਜ਼ਮ ਵਾਲਾ ਹਰ ਵਿਅਕਤੀ ਵੱਖ ਹੁੰਦਾ ਹੈ।

ਕੁੱਝ ਆਟਿਜ਼ਮ ਗ੍ਰਸਤ ਲੋਕਾਂ ਨੂੰ ਥੋੜ੍ਹੀ ਜਾਂ ਕੋਈ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ ਹੈ। ਕਈਆਂ ਨੂੰ ਹਰ ਰੋਜ਼ ਮਾਪਿਆਂ ਜਾਂ ਦੇਖਭਾਲਕਰਤਾ ਦੀ ਮਦਦ ਦੀ ਲੋੜ ਪੈ ਸਕਦੀ ਹੈ।

ਕੁੱਝ ਲੋਕ ਆਟਿਜ਼ਮ ਲਈ ਹੋਰ ਨਾਵਾਂ ਦੀ ਵਰਤੋਂ ਕਰਦੇ ਹਨ

ਕੁੱਝ ਲੋਕਾਂ ਦੁਆਰਾ ਵਰਤੇ ਜਾਣ ਵਾਲੇ ਆਟਿਜ਼ਮ ਦੇ ਵੱਖ ਨਾਮ ਇਹ ਹਨ, ਜਿਵੇਂ ਕਿ:

 • ਆਟਿਜ਼ਮ ਸਪੈਕਟ੍ਰਮ ਡਿਸਆਰਡਰ (ASD) – ਆਟਿਜ਼ਮ ਦਾ ਡਾਕਟਰੀ ਨਾਮ
 • ਆਟਿਜ਼ਮ ਸਪੈਕਟ੍ਰਮ ਕੰਡੀਸ਼ਨ (ASC) – ਕੁੱਝ ਲੋਕਾਂ ਦੁਆਰਾ ASD ਦੀ ਬਜਾਏ ਇਹ ਵਰਤਿਆ ਜਾਂਦਾ ਹੈ
 • ਐਸਪਰਗਰ (ਜਾਂ ਐਸਪਰਗਰ ਸਿੰਡਰੋਮ) – ਇਹ ਔਸਤਨ ਜਾਂ ਔਸਤਨ ਤੋਂ ਵੱਧ ਬੁੱਧੀ ਵਾਲੇ ਆਟਿਜ਼ਮ ਗ੍ਰਸਤ ਲੋਕਾਂ ਦਾ ਵਰਣਨ ਕਰਨ ਲਈ ਕੁੱਝ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ

 

ਇਹ ਸਪਸ਼ਟ ਨਹੀਂ ਹੈ ਕਿ ਆਟਿਜ਼ਮ ਦਾ ਕੀ ਕਾਰਨ ਹੁੰਦਾ ਹੈ

ਕੋਈ ਨਹੀਂ ਜਾਣਦਾ ਕਿ ਆਟਿਜ਼ਮ ਕਿਉਂ ਹੁੰਦਾ ਹੈ, ਜਾਂ ਕੀ ਇਸਦਾ ਕੋਈ ਕਾਰਨ ਹੁੰਦਾ ਹੈ।

ਇਹ ਇੱਕੋ ਪਰਿਵਾਰ ਦੇ ਲੋਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਲਈ ਇਹ ਕਈ ਵਾਰ ਮਾਪਿਆਂ ਦੁਆਰਾ ਬੱਚੇ ਨੂੰ ਹੋ ਸਕਦਾ ਹੈ।

ਆਟਿਜ਼ਮ ਇਨ੍ਹਾਂ ਕਾਰਨਾਂ ਕਰਕੇ ਨਹੀਂ ਹੁੰਦਾ:

 • ਮਾੜਾ ਪਾਲਣ ਪੋਸ਼ਣ
 • ਟੀਕੇ, ਜਿਵੇਂ ਕਿ MMR ਟੀਕਾ
 • ਖੁਰਾਕ
 • ਇੱਕ ਲਾਗ ਜੋ ਤੁਸੀਂ ਦੂਸਰੇ ਲੋਕਾਂ ਵਿੱਚ ਫੈਲਾਅ ਸਕਦੇ ਹੋ

 

ਆਟਿਜ਼ਮ ਗ੍ਰਸਤ ਲੋਕਾਂ ਵਿੱਚ ਬੁੱਧੀ ਦਾ ਕੋਈ ਵੀ ਪੱਧਰ ਹੋ ਸਕਦਾ ਹੈ

ਕੁੱਝ ਆਟਿਜ਼ਮ ਗ੍ਰਸਤ ਲੋਕਾਂ ਵਿੱਚ ਔਸਤਨ ਜਾਂ ਔਸਤ ਤੋਂ ਵੱਧ ਅਕਲ ਹੁੰਦੀ ਹੈ।

ਕੁੱਝ ਆਟਿਜ਼ਮ ਵਾਲੇ ਲੋਕਾਂ ਵਿੱਚ ਸਿੱਖਣ ਦੀ ਅਯੋਗਤਾ ਹੁੰਦੀ ਹੈ। ਇਸਦਾ ਅਰਥ ਹੈ ਕਿ ਉਹਨਾਂ ਨੂੰ ਆਪਣੀ ਦੇਖਭਾਲ ਕਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਮਦਦ ਦੀ ਜ਼ਰੂਰਤ ਹੁੰਦੀ ਹੈ।

ਆਟਿਜ਼ਮ ਗ੍ਰਸਤ ਲੋਕਾਂ ਦੀਆਂ ਹੋਰ ਸਥਿਤੀਆਂ ਹੋ ਸਕਦੀਆਂ ਹਨ

ਆਟਿਜ਼ਮ ਗ੍ਰਸਤ ਲੋਕਾਂ ਵਿੱਚ ਅਕਸਰ ਹੋਰ ਸਥਿਤੀਆਂ ਹੁੰਦੀਆਂ ਹਨ, ਜਿਵੇਂ:

 • ਧਿਆਨ ਵਿੱਚ ਕਮੀ ਵਾਲਾ ਹਾਈਪਰਐਕਟੀਵਿਟੀ ਡਿਸਆਰਡਰ (ADHD) ਜਾਂ ਡਿਸਲੈਕਸੀਆ
 • ਚਿੰਤਾ ਰੋਗ ਜਾਂ ਉਦਾਸੀ
 • ਮਿਰਗੀ

 

(NHS 2020) https://www.nhs.uk/conditions/autism/what-is-autism/

 

 

Skip to content